New post

ਤਾਜਾ ਜਾਣਕਾਰੀ ਵਾਇਰਲ

ਲੰਬੇ ਸਮੇਂ ਤੋਂ ਲੈ ਕੇ ਕਾਂਗ ਰਸ ਵਿਚ ਹੀ ਬਨਵਾਸ ਝੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆਂ ਵਿੱਚ ਜੰਮੀ ਬਰਫ਼ ਅਚਾਨਕ ਖੁਰਣ ਨਾਲ ਕਾਂਗ ਰਸ ਰਾਜ ਨੀਤਿਕ ਤੌਰ ਉਤੇ ਪੰਜਾਬ ਵਿਚ ਮਜ਼ਬੂਤ ਨਜ਼ਰ ਆਉਣ ਲੱਗੀ ਹੈ। ਦੋਵਾਂ ਨੇਤਾਵਾਂ ਵਿਚਕਾਰ ਕੀ ਸਮਝੌਤਾ ਹੋਇਆ ਹੈ, ਇਸ ਮੁੱਦੇ ਉਤੇ ਹੁਣ ਤੱਕ ਕੁਝ ਸਪੱਸ਼ਟ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹਾਈ ਕਮਾਨ ਨੇ ਹੀ ਦੋਵਾਂ ਨੇਤਾਵਾਂ ਨੂੰ ਪਾਰਟੀ ਹਿਤ ਵਿੱਚ ਆਪਸ ਵਿੱਚ ਮਤ ਭੇਦ ਫਿਲਹਾਲ ਭੁਲਾਉਣ ਨੂੰ ਕਿਹਾ ਹੈ।ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਦੋਂ ਤੋਂ ਪੰਜਾਬ ਆ ਕੇ ਜ਼ਿੰਮੇ ਵਾਰੀ ਸੰਭਾਲੀ ਹੈ, ਉਦੋਂ ਤੋਂ ਸਿੱਧੂ ਨੂੰ ਲੈ ਕੇ ਕਰੀਬ ਰੋਜ਼ਾਨਾ ਹੀ ਬਿਆਨ ਦਾਗਦੇ ਆ ਰਹੇ ਹਨ। ਕਦੇ ਉਨ੍ਹਾਂ ਨੂੰ ਕਾਂਗਰਸ ਦਾ ਭਵਿੱਖ ਦੱਸਿਆ ਤਾਂ ਕਦੇ ਕਾਂਗਰਸ ਦਾ ਰਾਫੇਲ। ਹੁਣ ਸਿੱਧੂ ਨੂੰ ਕੌਮੀ ਪੱਧਰ ਉਤੇ ਕੋਈ ਜ਼ਿੰਮੇਵਾਰੀ ਸੌਂਪੀ ਜਾਵੇਗੀ ਜਾਂ ਕੈਪਟਨ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਵਾਪਸੀ ਹੋਵੇਗੀ, ਇਸ ਸਬੰਧੀ ਅਜੇ ਤਸਵੀਰ ਸਾਫ਼ ਨਹੀਂ ਹੈ ਪਰ ਰਾਵਤ ਨੇ ਨਵੀਂ ਭੂਮਿਕਾ ਨੂੰ ਲੈ ਕੇ ਸੰਕੇਤ ਜ਼ਰੂਰ ਦਿੱਤੇ ਹਨ।

ਉਨ੍ਹਾਂ ਦੇ ਇਹ ਯਤਨ ਵੀ ਹੁਣ ਰੰਗ ਲਿਆਉਂਦੇ ਨਜ਼ਰ ਆਏ ਜਦੋਂ ਵਿਧਾਨ ਸਭਾ ਦੇ ਵਿਚ ਸਿੱਧੂ ਨੇ ਖੇਤੀ ਬਾੜੀ ਬਿੱਲਾਂ ਉਤੇ ਬਹਿਸ ਦੌਰਾਨ ਕੈ ਅਮਰਿੰਦਰ ਦੇ ਹੱਕ ਵਿੱਚ ਖੁੱਲ੍ਹ ਕੇ ਭਾਸ਼ਣ ਦਿੱਤਾ। ਹਾਲਾਂ ਕਿ ਇਸ ਤੋਂ ਕਰੀਬ 2 ਹਫ਼ਤੇ ਪਹਿਲਾਂ ਹੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਦੀ ਹਾਜ਼ਰੀ ਵਿੱਚ ਹੀ ਸਿੱਧੂ ਨੇ ਕੈਬਨਿਟ ਮੰਤਰੀ ਸੁਖ ਜਿੰਦਰ ਸਿੰਘ ਰੰਧਾਵਾ ਨੂੰ ਮੰਚ ਤੋਂ ਹੀ ਝਾੜ ਲਗਾ ਦਿੱਤੀ ਸੀ। ਸੂਬਾ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਸੰਸਦ ਮੈਂਬਰ ਤੇ ਮੰਤਰੀ ਵੀ ਮਾਮਲੇ ਦੇ ਗਵਾਹ ਰਹੇ ਸਨ। ਹਾਲਾਂ ਕਿ ਰੰਧਾਵਾ ਨੇ ਕੁਝ ਦਿਨ ਜਨਤਕ ਤੌਰ ਉਤੇ ਨਰਾਜ਼ਗੀ ਵੀ ਜਤਾਈ ਪਰ ਸਿੱਧੂ ਉਤੇ ਠੋਸ ਕਾਰ ਵਾਈ ਕਰਵਾਉਣ ਵਿੱਚ ਨਾਕਾਮ ਰਹੇ। ਕੈਪਟਨ ਅਮਰਿੰਦਰ ਨੇ ਵੀ ਇਸ ਉਤੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਜਦ ਕਿ ਰੰਧਾਵਾ ਉਨ੍ਹਾਂ ਦੇ ਕਰੀਬੀ ਨੇਤਾਵਾਂ ਵਿੱਚ ਸ਼ੁਮਾਰ ਹੁੰਦੇ ਹਨ। ਇਸ ਨਾਲ ਇਹ ਸੰਕੇਤ ਤਾਂ ਪਹਿਲਾਂ ਹੀ ਮਿਲਣ ਲੱਗਾ ਸੀ ਕਿ ਕੈਪਟਨ ਅਮਰਿੰਦਰ ਨੂੰ ਹਾਈ ਕਮਾਨ ਨੇ ਰਾਵਤ ਦੀ ਮਾਰਫ਼ਤ ਕੁਝ ਖ਼ਾਸ ਸੁਨੇਹਾ ਸਿੱਧੂ ਸਬੰਧੀ ਭਿਜਵਾਇਆ ਹੈ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਦੇ ਤੇਵਰ ਨਰਮ ਪਏ ਹੋਏ ਹਨ।

ਸਿੱਧੂ ਪਿਛਲੇ ਸਾਲ ਜੂਨ ਵਿਚ ਦਿੱਤੇ ਅਸਤੀਫ਼ੇ ਤੋਂ ਬਾਅਦ ਤੋਂ ਰਾਜ ਨੀਤਿਕ ਬਨ ਵਾਸ ਭੁਗਤ ਰਹੇ ਹਨ। ਉਹ ਕਿਸੇ ਰਾਜ ਨੀਤਿਕ ਮੰਚ ਉਤੇ ਦਿਖਾਈ ਨਹੀਂ ਦਿੰਦੇ ਸਨ ਅਤੇ ਨਾ ਹੀ ਪਾਰਟੀ ਬੈਠਕਾਂ ਵਿੱਚ ਨਜ਼ਰ ਆਉਂਦੇ ਸਨ। ਸਿੱਧੂ ਅਤੇ ਕੈਪਟਨ ਵਿਚ ਕਾਰ ਉਸੇ ਦਿਨ ਤੋਂ ਅਜਿਹੀ ਖਾਈ ਬਣ ਗਈ ਸੀ ਜਦੋਂ ਸਿੱਧੂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਾਂਗ ਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਜਦੋਂਕਿ ਪਹਿਲਾਂ ਕਈ ਵੱਡੇ ਨੇਤਾ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਹੀ ਸ਼ਾਮਲ ਹੋਏ ਸਨ। ਇਹ ਸਿੱਧਾ ਸੁਨੇਹਾ ਸੀ ਕਿ ਉਹ ਕੈਪਟਨ ਅਮਰਿੰਦਰ ਦੇ ਸਮਾਨੰਤਰ ਆਪਣੀ ਭੂਮਿਕਾ ਹਾਈ ਕਮਾਨ ਤੋਂ ਚਾਹੁੰਦੇ ਹਨ। ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਣ ਦੇ ਨਾਲ-ਨਾਲ ਨਸ਼ੇ ਅਤੇ ਰੇਤਾ-ਬਜਰੀ ਜਿਹੇ ਮਾਫੀਆ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ ਕਿ ਉਹ ਸੀ. ਐੱਮ. ਹੁੰਦੇ ਤਾਂ ਦੋਸ਼ੀ ਸਲਾਖਾਂ ਦੇ ਪਿੱਛੇ ਹੁੰਦੇ। ਅਜਿਹੇ ਬਿਆਨ ਤੋਂ ਕੈ. ਅਮਰਿੰਦਰ ਦੀ ਸਾਖ ਉਤੇ ਪੰਜਾਬ ਵਿਚ ਸਿੱਧਾ ਅਸਰ ਪੈ ਰਿਹਾ ਸੀ। ਲੋਕ ਸਭਾ ਚੋਣ ਨਤੀਜਿਆਂ ਨੇ ਕੈਪਟਨ ਅਮਰਿੰਦਰ ਨੂੰ ਸਿੱਧੂ ਦੇ ਖੰਭ ਕੁਤਰਨ ਦਾ ਮੌਕਾ ਦਿੱਤਾ। ਉਨ੍ਹਾਂ ਅਜਿਹੀ ਚਾਲ ਚੱਲੀ ਜਿਸ ਨਾਲ ਸਿੱਧੂ ਕੈਬਨਿਟ ਤੋਂ ਆਊਟ ਤਾਂ ਹੋਏ ਹੀ, ਸੂਬੇ ਦੀ ਰਾਜਨੀਤੀ ਵਿਚ ਵੀ ਹਾਸ਼ੀਏ ਉਤੇ ਚਲੇ ਗਏ ਸਨ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *