ਕੇਂਦਰ ਵੱਲੋਂ ਕਿਸਾਨਾਂ ਨੂੰ ਹੋਰ ਝਟਕਾ

ਖੇਤੀਬਾੜੀ ਤਾਜਾ ਜਾਣਕਾਰੀ

ਪਹਿਲਾਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦਾ ਖਰਚਾ ਹੋਰ ਵੀ ਵੱਧ ਜਾਵੇ ਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਡੀ ਏ ਪੀ ਖਾਦ ਦੀ ਕੀਮਤ ਦੇ ਵਿੱਚ 50 ਰੁਪਏ ਪ੍ਰਤੀ ਥੈਲਾ ਵਾਧਾ ਕਰ ਦਿੱਤਾ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਡਾਇ ਅਮੋਨੀਅਮ ਫ਼ਾਸਫ਼ੇਟ ਭਾਵ ਡੀ ਏ ਪੀ ਦੇ ਇੱਕ ਥੈਲੇ ਦੀ ਜਿਹੜੀ ਕੀਮਤ ਪਹਿਲਾਂ 1,150 ਰੁਪਏ ਸੀ, ਉਹ ਇਹ ਵੱਧ ਕੇ 1,200 ਰੁਪਏ ਹੋ ਗਈ ਹੈ।

ਕੇਂਦਰ ਵੱਲੋਂ ਖਾਦ ਦੀਆਂ ਕੀਮਤਾਂ ਦੇ ਵਿਚ ਕੀਤੇ ਗਏ ਵਾਧੇ ਨੂੰ ਲੇ ਕਰ ਕਿਸਾਨ ਹੋਰ ਵੀ ਨਿਰਾਸ਼ ਹਨ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇੱਕ ਪਾਸੇ ਕੁਝ ਫ਼ਸਲਾਂ ਦੀ M S P ਨੂੰ ਵਧਾਇਆ ਹੈ ਪਰ ਡੀ ਏ ਪੀ ਖਾਦ ਮਹਿੰਗੀ ਕਰਕੇ ਕਿਸਾਨਾਂ ਦੇ ਖਰਚੇ ਨੂੰ ਵੀ ਵਧਾ ਦਿੱਤਾ ਹੈ। ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਬਾੜੀ ਦੀਆਂ ਲਾਗਤਾਂ ਤੋਂ ਪ੍ਰੇਸ਼ਾਨੀ ਹੈ ਅਤੇ ਹੁਣ ਖਾਦ ਮਹਿੰਗੀ ਹੋਣ ਤੋਂ ਬਾਅਦ ਖੇਤੀ ਦੀ ਲਾਗਤ ਹੋਰ ਵੀ ਵੱਧ ਜਾਵੇਗੀ।

ਸਹਿਕਾਰੀ ਸਭਾ ਬਠਿੰਡਾ ਦੇ ਸਕੱਤਰ ਚਮ ਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਵਧੀਆਂ ਕੀਮਤਾਂ ਅਕਤੂਬਰ ਤੋਂ ਬਾਅਦ DAP ਖਾਦ ਦੇ ਸਟਾਕ ਉੱਤੇ ਲਾਗੂ ਹੋਣ ਗੀਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ-ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕੇਂਦਰ ਤੇ ਦੋਸ਼ ਲਾਇਆ ਕਿ ਖਾਦ ਦੀਆਂ ਕੀਮਤਾਂ ਜਾਣ ਬੁਝ ਕੇ ਵਧਾਈਆਂ ਗਈਆਂ ਹਨ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *