ਕੈਪਟਨ ਵਲੋਂ ਲਿਆਂਦੇ ਖੇਤੀ ਬਿਲਾਂ ਉੱਤੇ ਐਕਸ਼ਨ ਲਵੇਗੀ ਮੋਦੀ ਸਰਕਾਰ

ਖੇਤੀਬਾੜੀ ਤਾਜਾ ਜਾਣਕਾਰੀ

ਕੈਪਟਨ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਉਤੇ ਐਕਸ਼ਨ ਲਈ ਮੋਦੀ ਸਰਕਾਰ ਤਿਆਰ ਹੈ। ਇਹ ਦਾਅਵਾ ਕੇਂਦਰੀ ਖੇਤੀ ਬਾੜੀ ਮੰਤਰੀ ਨਰੇਂਦਰ ਤੋਮਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਖੇਤੀ ਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ ਉਤੇ ਵਿਚਾਰ ਕੀਤਾ ਜਾਏਗਾ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਹੀ ਫੈਸਲਾ ਲਵਾਂਗੇ।

ਤੋਮਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਗਵਾਈ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੇ ਲਾਭ ਲਈ ਖੇਤੀ ਕਾਨੂੰਨ ਲੈ ਕੇ ਆਈ ਹੈ।ਉਨ੍ ਕਿਹਾਂ ਕਿਹਾ ਕਿਸਾਨ ਕਾਨੂੰਨਾਂ ਦਾ ਨਤੀਜਾ ਠੀਕ ਆਉਣ ਵਾਲਾ ਹੈ। ਪਰ ਕਾਂਗਰਸ ਦੇ ਲੋਕ ਜੋ ਕੰਮ ਆਪਣੇ ਕਾਰਜ ਕਾਲ ਵਿੱਚ ਚਾਹ ਕੇ ਵੀ ਨਹੀਂ ਕਰ ਪਾਏ ਉਹ ਕੰਮ ਮੋਦੀ ਸਰਕਾਰ ਨੇ ਕਰ ਕੇ ਦਿਖਾ ਦਿੱਤਾ ਤਾਂ ਹੁਣ ਉਨ੍ਹਾਂ ਨੂੰ ਚੁਭ ਰਿਹਾ ਹੈ।

ਜਿਹੜੇ ਸੁਧਾਰਾਂ ਦਾ ਕਾਂਗਰਸ ਆਪਣੇ ਚੋਣ ਮੈਨੀ ਫੈਸਟੋ ਵਿੱਚ ਜ਼ਿਕਰ ਕਰਦੀ ਹੈ ਉਹ ਜਦੋਂ ਹੋ ਗਏ ਤਾਂ ਵਿਰੋਧ ਕਰਦੀ ਹੈ।ਤੋਮਰ ਨੇ ਕਿਹਾ ਕਿ ਖੇਤੀ ਢਾਂਚਾ ਬਦਲਣ ਦੀ ਲੋੜ ਹੈ। ਪੀ ਐਮ ਮੋਦੀ ਦੀ ਅਗਵਾਈ ਵਿੱਚ ਇਹ ਯਤਨ ਹੋ ਰਿਹਾ ਹੈ। ਜੋ ਖੇਤੀ ਦੀ ਨੀਂਹ ਸਥਾਈ ਤੌਰ ਉੱਤੇ ਮਜਬੂਤ ਕਰੇਗਾ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *