ਲੋਹੜੀ ਵਾਲੇ ਦਿਨ ਜਥੇਬੰਦੀਆਂ ਨੇ ਸਟੇਜ ਤੋਂ ਕਰਤੇ ਹਿਲਾ ਕੇ ਰੱਖ ਦੇਣ ਵਾਲੇ ਐਲਾਨ

ਤਾਜਾ ਜਾਣਕਾਰੀ ਵਾਇਰਲ

ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨ ਅੰਦੋਲਨ 49ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਖੇਤੀ ਕਾਨੂੰਨਾਂ ਦੇ ਵਿਰੁੱਧ ਸਿੰਘੂ ਸਰਹੱਦ ਉਤੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਲੋਹੜੀ ਦੇ ਤਿਉਹਾਰ ਮੌਕੇ ਕਿਸਾਨਾਂ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਇਨ੍ਹਾਂ ਕਾਨੂੰਨਾਂ ਪ੍ਰਤੀ ਆਪਣਾ ਰੋਸ ਵੀ ਜ਼ਾਹਰ ਕੀਤਾ। ਕਿਸਾਨਾਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਨੂੰ ਲੈ ਕੇ ਕੇਂਦਰ ਵਿਰੁੱਧ ਨਾਅਰੇ ਬਾਜ਼ੀ ਵੀ ਕੀਤੀ। ਉਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ।

ਹਜ਼ਾਰਾਂ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਹੋਏ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਡਟੇ ਹੋਏ ਹਨ। ਸੁਪਰੀਮ ਕੋਰਟ ਨੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਦਿੱਲੀ ਦੀਆਂ ਸਰਹੱਦਾਂ ਉਤੇ ਧਰਨਾ ਦੇ ਰਹੇ ਕਿਸਾਨ ਜਥੇ ਬੰਦੀਆਂ ਵਿਚਾਲੇ ਮੁੱਦੇ ਨੂੰ ਸੁਲਝਾਉਣ ਲਈ ਇਨ੍ਹਾਂ ਕਾਨੂੰਨਾਂ ਦੇ ਅਮਲ ਉਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਅਦਾਲਤ ਨੇ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਉਤੇ ਵਿਚਾਰ ਕਰਨ ਦੇ ਲਈ 4 ਮੈਂਬਰੀ ਕਮੇਟੀ ਵੀ ਬਣਾਈ ਹੈ।

ਦੱਸ ਦੇਈਏ ਕਿ ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਦੇ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਲੱਕੜਾਂ ਇਕੱਠੀਆਂ ਕਰ ਕੇ ਜਲਾਉਦੇ ਹਨ ਅਤੇ ਸੁੱਖ ਅਤੇ ਖੁਸ਼ ਹਾਲੀ ਦੀ ਕਾਮਨਾ ਕਰਦੇ ਹਨ । ਪਰ ਅੱਜ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਨੂੰਨਾਂ ਪ੍ਰਤੀ ਰੋਸ ਜ਼ਾਹਰ ਕੀਤਾ। ਕਿਸਾਨ ਦਾ ਇਹ ਵਿਰੋਧ ਪ੍ਰਦਰਸ਼ਨ ਜਾਇਜ਼ ਵੀ ਹੈ, ਕਿਉਂ ਕਿ ਉਹ ਆਪਣੇ ਹੱਕਾਂ ਦੀ ਲੜਾਈ ਲਈ ਕੜਾਕੇ ਦੀ ਠੰਡ ਵਿਚ ਵੀ ਡਟੇ ਹੋਏ ਹਨ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *