ਦਿੱਲੀ ਦੀ ਔਰਤ ਨਾਲ ਦੇਖੋ ਪੰਜਾਬੀ ਨੌਜਵਾਨਾਂ ਕਿਸਾਨਾਂ ਨੇ ਕੀ ਕੀਤਾ ਦੇਖੋ ਵੀਡੀਓ

ਤਾਜਾ ਜਾਣਕਾਰੀ ਵਾਇਰਲ

ਦੋਸਤੋ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਬੈਠੇ ਪੰਜਾਬੀ ਭਰਾਵਾਂ ਦੇ ਵੱਲੋਂ ਜਿਥੇ ਕਿ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਥੇ ਹੀ ਕੁਝ ਅਜਿਹੇ ਕੰਮ ਵੀ ਕੀਤੇ ਜਾ ਰਹੇ ਹਨ ਜੋ ਕਿ ਲੋਕਾਂ ਦਾ ਮਨ ਮੋਹ ਰਹੇ ਹਨ । ਹਾਲ ਹੀ ਦੇ ਵਿਚ ਦਿੱਲੀ ਕਿਸਾਨ ਧਰਨੇ ਨੂੰ ਲੈ ਕੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਵਾਹ ਵਾਹ ਕਰੋਗੇ । ਆਸਲ ਦੇ ਵਿੱਚ ਇਹ ਵੀਡੀਓ ਇਕ ਬਹੁਤ ਹੀ ਗ਼ਰੀਬ ਅਤੇ ਆਪਣੀ ਮਿਹਨਤ ਦੀ ਕਮਾਈ ਕਰਕੇ ਰੋਟੀ ਖਾਣ ਵਾਲੀ ਇਕ ਦੁਕਾਨ ਦਾਰ ਔਰਤ ਦੀ ਹੈ ।ਜਿੱਥੇ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ ।

ਉੱਥੇ ਨਜ਼ਦੀਕ ਹੀ ਇਸ ਔਰਤ ਦੀ ਇੱਕ ਚਾਹ ਤੇ ਸਮੌਸਿਆਂ ਦੀ ਦੁਕਾਨ ਹੈ। ਇਸ ਔਰਤ ਨੇ ਦੱਸਿਆ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਉਸ ਨੂੰ ਆਪਣੀ ਦੁਕਾਨ ਦਾ ਕਿਰਾਇਆ ਦੇਣਾ ਹੁੰਦਾ ਹੈ ਤੇ ਜਦੋਂ ਉਹ ਕਿਤੇ ਕਿਰਾਇਆ ਨਹੀਂ ਦਿੰਦੀ ਤਾਂ ਉਸ ਦਾ ਮਕਾਨ ਮਾਲਿਕ ਉਸ ਦੀ ਦੁਕਾਨ ਨੂੰ ਜਿੰਦਾ ਲਗਾ ਦਿੰਦਾ ਹੈ। ਉਸ ਦੁਕਾਨ ਦਾਰ ਨੇ ਦੱਸਿਆ ਕਿ ਇਸ ਮਹੀਨੇ ਵੀ ਉਸ ਨੇ ਦੁਕਾਨ ਦਾ ਕਿਰਾਇਆ ਦੇਣਾ ਸੀ |ਪਰੰਤੂ ਜ਼ਿਆਦਾ ਕੰਮ ਨਾ ਹੋਣ ਦੇ ਕਰ ਕੇ ਉਸ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਇਸ ਇੱਕ ਤਰੀਕ ਨੂੰ ਆਪਣੀ ਦੁਕਾਨ ਦਾ ਕਿਰਾਇਆ ਭਰ ਸਕੇ। ਏਸੀ ਹੀ ਚਿੰਤਾ ਦੇ ਵਿੱਚ ਬੈਠੀ ਉਹ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਇਸ ਵਾਰ ਤਾਂ ਉਸ ਨੂੰ ਬਹੁਤ ਟੈਨਸ਼ਨ ਹੈ ਕਿ ਪਤਾ ਨਹੀਂ ਉਸ ਕੋਲੋਂ ਦੁਕਾਨ ਦਾ ਕਿਰਾਇਆ ਦਿੱਤਾ ਵੀ ਜਾਵੇਗਾ ਜਾਂ ਨਹੀਂ ।

ਉਸ ਨੇ ਦੱਸਿਆ ਕਿ ਉਸ ਦੀ ਇਹ ਗੱਲ ਦੁਕਾਨ ਦੇ ਬਾਹਰ ਖੜ੍ਹੇ ਕੁਝ ਪੰਜਾਬੀ ਲੜਕੇ ਸੁਣ ਰਹੇ ਸਨ ਜੋ ਕਿ ਉਸ ਦੇ ਕੋਲ ਆਏ ਤੇ ਉਸ ਨੂੰ ਕਿਹਾ ਕਿ ਆਂਟੀ ਤੋਂ ਖੁਸ਼ ਰਿਹਾ ਘਰ ਇੰਨੀ ਟੈਨਸ਼ਨ ਨਾ ਲਵੋ।ਉਸ ਨਾਲ ਕੁਝ ਗੱਲਾਂ ਕਰਨ ਤੋਂ ਬਾਅਦ ਉਹ ਲੜਕੇ ਚਲੇ ਗਏ ਤੇ ਉਸ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਕੁਝ ਪੰਜਾਬੀ ਲੜਕੇ ਜੋ ਕਿ ਉਨ੍ਹਾਂ ਵਰਗੇ ਹੀ ਲੱਗਦੇ ਸਨ ਉਸ ਦੀ ਦੁਕਾਨ ਤੇ ਆਏ ਤੇ ਕੁਝ ਲੈਣ ਦੇ ਬਹਾਨੇ ਉਸ ਨੂੰ ਪੰਜ ਸੌ ਰੁਪਿਆ ਦਿੱਤਾ । ਜਦੋਂ ਉਸ ਅੌਰਤ ਨੇ ਉਸ ਪੰਜ ਸੌ ਰੁਪਏ ਦਾ ਬਕਾਇਆ ਦੇਣ ਲਈ ਉਨ੍ਹਾਂ ਨੂੰ ਆਖਿਆ ਤਾਂ ਉਹ ਲੜਕੇ ਉੱਥੋਂ ਜਾ ਚੁੱਕੇ ਸਨ ।

ਉਸ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਦੋ ਵਾਰ ਕੁਝ ਲੜਕੇ ਆਏ ਅਤੇ ਕੁਝ ਲੈਣ ਬਹਾਨੇ ਨਾਲ ਮੈਨੂੰ ਪੰਜ ਸੌ ਰੁਪਿਆ ਦੇ ਕੇ ਚਲੇ ਗਏ । ਉਸ ਔਰਤ ਨੇ ਦੱਸਿਆ ਕਿ ਉਹ ਪੰਜਾਬੀ ਲੜਕੇ ਹੀ ਸਨ ਅਤੇ ਇਹ ਉਹੀ ਲੜਕੇ ਸਨ ਜੋ ਕਿ ਉਸ ਸਮੇਂ ਮੇਰੀਆਂ ਗੱਲਾਂ ਸੁਣ ਰਹੇ ਸਨ ਤੇ ਉਹੀ ਇਸ ਤਰੀਕੇ ਦੇ ਨਾਲ ਉਸ ਦੀ ਮੱਦਦ ਕਰਕੇ ਗਏ ਹਨ । ਤੁਸੀਂ ਵੀ ਦੇਖੋ ਇਸ ਪੂਰੀ ਵੀਡੀਓ ਵਿਚ ਕਿਸ ਤਰ੍ਹਾਂ ਇਸ ਗਰੀਬ ਦੁਕਾਨ ਦਾਰ ਔਰਤ ਨੇ ਆਪਣੀ ਸਾਰੀ ਕਹਾਣੀ ਦੱਸੀ ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *