3-4 ਜਨਵਰੀ ਦੇ ਮੌਸਮ ਬਾਰੇ ਮੌਸਮ ਵਿਭਾਗ ਵਲੋ ਅਲਰਟ ਜਾਰੀ

ਖੇਤੀਬਾੜੀ ਤਾਜਾ ਜਾਣਕਾਰੀ

ਸਾਲ 2021 ਦੇ ਪਹਿਲੇ ਦਿਨ ਦੀ ਸ਼ੁਰੂ ਆਤ ਹੀ ਬਹੁਤ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਨਾਲ ਹੋ ਚੁਕੀ ਹੈ। ਬੀਤੇ ਦਿਨਾਂ ਤੋਂ ਜਾਰੀ ਠੰਡ ਦੇ ਵਿਚ ਅੱਜ ਅਚਾਨਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨੂੰ ਮੌਸਮ ਦੇ ਵਿਚ ਆਉਣ ਵਾਲੇ ਵੱਡੇ ਬਦਲਾ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਵੀ ਜਨਵਰੀ ਦੇ ਪਹਿਲੇ ਹਫਤੇ ਦੌਰਾਨ ਮੀਂਹ ਅਤੇ ਗੜ੍ਹੇ ਮਾਰੀ ਹੋਣ ਦੀ ਭਵਿੱਖ ਬਾਣੀ ਕੀਤੀ ਹੈ।

ਨਵੇਂ ਸਾਲ ਦੇ ਪਹਿਲੇ ਦਿਨ ਸੰਘਣੀ ਧੁੰਦ ਤੋਂ ਬਾਅਦ ਅੱਜ ਦੂਜੇ ਦਿਨ ਕਿਣ ਮਿਣ ਸ਼ੁਰੂ ਹੋ ਗਈ। ਪਹਿਲਾਂ ਧੁੰਦ ਅਤੇ ਹੁਣ ਮੀਂਹ ਕਾਰਨ ਠੰਢ ਵਧ ਗਈ। ਇੱਥੇ ਦੱਸਣ ਯੋਗ ਹੈ ਕਿ ਬੀਤੇ ਦਿਨ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਠੰਢੀਆਂ ਹਵਾਵਾਂ ਦੇ ਨਾਲ ਮੀਂਹ ਪਵੇਗਾ।ਸ਼ਨਿਚਰ ਵਾਰ ਨੂੰ ਧੁੰਦ ਤਾਂ ਨਹੀਂ ਪਈ ਪਰ ਬੱਦਲ ਵਾਈ ਸਵੇਰ ਤੋਂ ਹੀ ਬਣੀ ਹੋਈ ਸੀ। 12 ਵਜੇ ਤੋਂ ਪੰਜਾਬ ਵਿਚ ਕਈ ਥਾਵਾਂ ਉਤੇ ਮੀਂਹ ਦੇ ਛਰਾਟੇ ਪਏ। ਮੌਸਮ ਵਿਭਾਗ ਮੁਤਾਬਿਕ ਅੱਜ ਇਸੇ ਤਰ੍ਹਾਂ ਛਰਾਟੇ ਪੈਣਗੇ ਅਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਹੀ ਪੰਜਾਬ ਵਿਚ ਠੰਢ ਹੋਰ ਵੱਧਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 3 ਤੋਂ 4 ਜਨਵਰੀ ਤਕ ਹਲਕੇ ਮੀਂਹ ਦੀ ਸੰਭਾਵਨਾ ਹੈ। ਜਦ ਕਿ 5 ਤੋਂ 6 ਜਨਵਰੀ ਵਿਚਾਲੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਮੀਂਹ ਦੀ ਆਮਦ ਬਾਅਦ ਆਬੋ-ਹਵਾ ਵਿਚ ਸੁਧਾਰ ਮਿਲਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ 15 ਜਨਵਰੀ ਤੱਕ ਸੀਤ ਲਹਿਰ ਜਾਰੀ ਰਹੇਗੀ ਹਾਲਾਂ ਕਿ ਦਿਨ ਵੇਲੇ ਧੁੱਪ ਨਾਲ ਇਸ ਤੋਂ ਥੋੜ੍ਹੀ ਰਾਹਤ ਮਿਲੇਗੀ।
https://youtu.be/_EebfrG0ol0
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *