‘ਦਿੱਲੀ ਕਿਸਾਨ ਮੋਰਚੇ’ ‘ਤੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ

ਤਾਜਾ ਜਾਣਕਾਰੀ ਵਾਇਰਲ

ਕਿਸਾਨ ਸੰਘਰਸ਼ ਦੇ ਦੌਰਾਨ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਗੱਜਣ ਸਿੰਘ (55) ਸਪੁੱਤਰ ਪਾਲ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਲੁਧਿਆਣਾ ਤੋਂ 24 ਨਵੰਬਰ ਤੋਂ ਦਿੱਲੀ ਮੋਰਚੇ ਤੇ ਗਏ ਸਨ। ਇਸ ਘਟਨਾ ਸਮੇਂ ਨਾਲ ਮੌਜੂਦ ਪਿੰਡ ਦੇ ਹੀ ਕਿਸਾਨ ਸੁਖ ਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਹੈ ਕਿ ਉਹ 26 ਤਰੀਕ ਤੋਂ ਦਿੱਲੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ। ਬੀਤੀ ਰਾਤ ਨੂੰ ਬਹਾਦਰ ਗੜ੍ਹ ਬਾਡਰ ਤੇ ਅਚਾਨਕ ਪਹੁੰਚਣ ਦਾ ਸੱਦਾ ਮਿਲਿਆ ਤਾਂ ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਵੀ ਨਾਲ ਸਨ, ਅਚਾਨਕ ਹੀ ਉਨ੍ਹਾ ਦੀ ਸਿਹਤ ਖਰਾਬ ਹੋਈ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਤਪਾਲ ਦੇ ਵਿੱਚ ਲਿਆਇਆ ਗਿਆ ਪਰ ਉਹ ਪੂਰੇ ਹੋ ਗਏ ਸਨ।  ਉਨ੍ਹਾਂ ਦੱਸਿਆ ਉਨ੍ਹਾਂ ਕਿ ਉਹ ਕਿਸਾਨ ਘੋਲ ਨੂੰ ਸਮਪਰਿਤ ਸਨ ਅਤੇ ਸਿਹਤ ਠੀਕ ਨਾ ਹੋਣ ਦੇ ਬਾਵ ਜੂਦ ਮੋਰਚੇ ਤੋਂ ਵਾਪਸ ਘਰ ਜਾਣ ਨੂੰ ਤਿਆਰ ਨਹੀਂ ਸਨ।ਉਹ 24 ਤਰੀਕ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂ ਪੂਰ ਦੇ ਅਗਵਾਈ ਦੇ ਵਿੱਚ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਹੀ ਦਿੱਲੀ ਗਏ ਹੋਏ ਸਨ। ਉਹ ਆਪਣੇ ਪਿੰਡ ਤੋਂ ਦੋ ਟਰਾਲੀਆਂ ਨਾਲ  ਆਏ ਸਨ।

ਐਲਾਨਿਆ ਸ਼ਹੀਦ :-
ਭਾਰਤੀ ਕਿਾਸਨ ਯੂਨੀਅਨ ਸਿੱਧੂ ਪਰ ਦੇ ਮੋਹਾਲੀ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਗੱਜਣ ਸਿੰਘ ਦੇ ਜੱਜਬੇ ਨੂੰ ਜਥੇ ਬੰਦੀ ਸਲਾਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਥੇ ਬੰਦੀ ਨੇ ਦਿੱਲੀ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਿਆ ਹੈ। ਉਹ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਦਿੱਲੀ ਮੋਰਚੇ ਤੇ ਡਟੇ ਹੋਏ ਸਨ। ਤੇ ਇਸ ਗੱਲ ਲਈ ਅੜੋਲ ਸਨ ਕਿ ਹੁਣ ਕਿਸੇ ਵੀ ਸੂਰਤ ਦੇ ਵਿੱਚ ਸੰਘਰਸ਼ ਜਿੱਤਣ ਤੋਂ ਬਿਨਾਂ ਘਰ ਨਹੀਂ ਮੁੜਣਗੇ। ਉਹ ਦਿੱਲੀ ਮੋਰਚੇ ਉੱਤੇ ਵੀ ਦੂਜੇ ਸਾਥੀਆਂ ਨੂੰ ਸਿੱਖ ਧਰਮ ਵਿੱਚ ਕੁਰਬਾਨੀਆਂ ਦੀਆਂ ਉਦਾਹਰਨਾਂ ਦੇ ਕੇ ਪ੍ਰੇਰਿਤ ਕਰਦੇ ਸਨ। ਉਹ ਦਿੱਲੀ ਮੋਰਚੇ ਤੇ ਬਿਨਾਂ ਆਰਾਮ ਲਏ ਜਥੇ ਬੰਦੀ ਦੀ ਹਰ ਕਾਰਜ਼ ਮੂਹਰੇ ਹੋ ਕੇ ਨਿਭਾ ਰਹੇ ਸਨ। ਕਿਸਾਨ ਘੋਲ ਦੇ ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਜਥੇ ਬੰਦੀ ਉਸਦੀ ਮਿਹਨਤ, ਲਗਨ ਤੇ ਸਪਰਮਣ ਭਾਵਨਾ ਨੂੰ ਸਲਮਾਨ ਕਰਦੀ ਹੈ।

ਕਿਸਾਨ ਆਗੂ ਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੱਜਣ ਦਾ ਪਰਿਵਾਰ ਕਰਜ਼ੇ ਦੇ ਦੁਖਾਂਤ ਤੋਂ ਲੰਘ ਰਿਹਾ ਹੈ। ਪਰਿਵਾਰ ਦੀ ਹਾਲਤਾ ਚੰਗੀ ਨਹੀਂ ਹੈ। ਜਥੇ ਬੰਦੀ ਮੰਗ ਕਰਦੀ ਹੈ ਕਿ ਪਰਿਵਾਰ ਦੀ ਮਦਦ ਲਈ ਸਰਕਾਰ ਨੂੰ ਪੂਰੇ ਕਰਜ਼ੇ ਉੱਤੇ ਲਕੀਰ ਮਾਰਨ ਤੇ ਮੁਆਵਜ਼ੇ ਦੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *