ਸੁਪਰੀਮ ਕੋਰਟ ਦੇ ਵਕੀਲਾਂ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ

ਤਾਜਾ ਜਾਣਕਾਰੀ ਵਾਇਰਲ

ਪੰਜਾਬ ਦੇ ਕਿਸਾਨਾਂ ਨੇ 2 ਮਹੀਨੇ ਪਹਿਲਾਂ ਤੋਂ ਖੇਤੀ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ । ਇਸ ਨੂੰ ਸੂਬੇ ਦੇ ਹਰ ਵਰਗ ਭਾਵੇਂ ਉਹ ਵਪਾਰੀ ਹੋਵੇ, ਕਲਾ ਕਾਰ ਹੋਵੇ ਜਾਂ ਫਿਰ ਸਿਆਸਤ ਦਾਨ ਸਭ ਨੇ ਇੱਕ ਆਵਾਜ਼ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਹੈ। ਦਿੱਲੀ ਪ੍ਰਦਰਸ਼ਨ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਹਰ ਵਰਗ ਤੋਂ ਹਿਮਾਇਤ ਮਿਲ ਰਹੀ ਹੈ।

ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀ ਕਿਸਾਨਾਂ ਨੂੰ ਪੂਰੀ ਹਿਮਾਇਤ ਦੇਣ ਦੇ ਨਾਲ ਇਹ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਪਹਿਲਾਂ ਖੇਤੀ ਕਾਨੂੰਨ ਉਤੇ ਸੁਣਵਾਈ ਲਈ ਪਾਈ ਗਈ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ , ਪਰ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ 19 ਅਕਤੂਬਰ ਨੂੰ ਅਦਾਲਤ ਇਸ ਉਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਿਆ ਸੀ।ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਖੇਤੀ ਕਾਨੂੰਨ ਸੂਬੇ ਦਾ ਅਧਿਕਾਰ ਹੈ । ਕੇਂਦਰ ਸਰਕਾਰ ਇਸ ਉਤੇ ਕਾਨੂੰਨ ਨਹੀਂ ਬਣਾ ਸਕਦੀ ਹੈ, ਜਿਸ ਉਤੇ ਅਦਾਲਤ ਨੇ ਕਿਹਾ ਹੈ ਕਿ 2 ਹਫ਼ਤੇ ਬਾਅਦ ਇਸ ਉਤੇ ਸੁਣਵਾਈ ਕਰਨਗੇ।

ਸੁਪਰੀਮ ਕੋਰਟ ਦੇ ਵਕੀਲਾਂ ਨੇ ਤੈਅ ਕੀਤਾ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਨਗੇ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਇਸ ਬਾਰੇ ਟਵੀਟ ਕਰਦੇ ਜਾਣ ਕਾਰੀ ਦਿੱਤੀ। ਉਨ੍ਹਾਂ ਲਿਖਿਆ ‘ਵਕੀਲ ਕਿਸਾਨਾਂ ਦੇ ਅਧਿਕਾਰ ਨੂੰ ਲੈ ਕੇ ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕਰਨਗੇ,ਸਾਰੇ ਵਕੀਲ ਸੁਪਰੀਮ ਕੋਰਟ ਦੇ ਗੇਟ ਉਤੇ ਇਕੱਠੇ ਹੋਣ ਗੇ ਅਤੇ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕਰਨਗੇ। ਵਕੀਲਾਂ ਨੂੰ ਅਪੀਲ ਹੈ ਕਿ ਪ੍ਰਦਰਸ਼ਨ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ’।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *