ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੁਰਾੜੀ ਜਾਣ ਵਾਲੇ ਪ੍ਰਸਤਾਵ ਨੂੰ ਠੁ-ਕਰਾ ਦਿੱਤਾ ਹੈ। ਕਿਸਾਨ ਆਪਣੀ ਜ਼ਿੱਦ ਉਤੇ ਅੜ੍ਹੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਿੰਘੂ ਬਾਰਡਰ, ਬਹਾਦੁਰ ਗੜ੍ਹ ਬਾਰਡਰ, ਜੈਪੁਰ-ਦਿੱਲੀ ਹਾਈ ਵੇਅ, ਮਥੁਰਾ-ਆਗਰਾ ਹਾਈ ਵੇਅ ਤੇ ਬਰੇਲੀ-ਦਿੱਲੀ ਹਾਈ ਵੇਅ ਆਉਣ ਵਾਲੇ ਦਿਨਾਂ ਵਿੱਚ ਬੰਦ ਕੀਤੇ ਜਾਣਗੇ। ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮਕਸਦ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਆਪਣੀਆਂ ਮੰਗਾਂ ਨੂੰ ਮਨਵਾਉਣਾ ਹੈ। ਇਸ ਦੇ ਲਈ ਸੰਘਰਸ਼ ਉਦੋਂ ਹੀ ਖਤਮ ਹੋਏਗਾ ਜਦੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ ਗੀਆਂ।
ਕਿਸਾਨਾਂ ਨੇ ਕਿਹਾ ਹੈ ਕਿ ਉਹ ਬੁਰਾੜੀ ਨਹੀਂ ਜਾਣ ਗੇ। ਉਹ ਗਰਾਉਂਡ ਨਹੀਂ, ਸਗੋਂ ਓਪਨ ਜੇਲ੍ਹ ਹੈ। ਕੁਝ ਕਿਸਾਨਾਂ ਨੂੰ ਧੱਕੇ ਦੇ ਨਾਲ ਉੱਥੇ ਤਾ-ੜਿਆ ਗਿਆ ਹੈ। ਇਸ ਲਈ ਕਿਸਾਨਾਂ ਨੂੰ ਬੁਰਾੜੀ ਜਾਣ ਦੇ ਲਈ ਕਹਿਣਾ ਬਹੁਤ ਵੱਡੀ ਸਾ-ਜਿਸ਼ ਹੈ। ਕਿਸਾਨਾਂ ਦੀਆਂ ਕੁੱਲ 8 ਮੰਗਾਂ ਹਨ ਜਿਨ੍ਹਾਂ ਵਿੱਚ 3 ਖੇਤੀ ਕਨੂੰਨ ਨੂੰ ਰੱਦ ਕਰਨਾ, 2 ਆਰਡੀ ਨੈਂਸ ਵਾਪਸ ਲੈਣਾ, ਗ੍ਰਿਫ-ਤਾਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਸੂਬਿਆਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਜਾਣ, ਤੇਲ ਦੀਆਂ ਕੀਮਤਾਂ ਉਤੇ ਕਾਬੂ ਪਾਇਆ ਜਾਵੇ ਆਦਿ ਸ਼ਾਮਲ ਹਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਤਮਾਮ ਕੋਸ਼ਿਸ਼ਾਂ ਕੀਤੀਆਂ।
ਮੁਲਾ ਕਾਤ ਲਈ ਭੇਜੇ ਗਏ ਸੱਦੇ ਵਿੱਚ ਵੀ ਸ਼ਰਤ ਸੀ, ਜੋ ਕਿਸਾਨਾਂ ਦੇ ਸੰਘਰਸ਼ ਦਾ ਅਪ-ਮਾਨ ਹੈ। ਕਿਸਾਨ 4 ਮਹੀਨਿਆਂ ਲਈ ਵੀ ਸੜਕਾਂ ਉਤੇ ਬੈਠਣ ਨੂੰ ਤਿਆਰ ਹਨ। ਕਿਸਾਨਾਂ ਦੇ ਇਸ ਸੰਯੁਕਤ ਮੋਰਚੇ ਦਾ ਸੰਚਾਲਨ 30 ਸੰਗਠਨਾਂ ਵਲੋਂ ਕੀਤਾ ਜਾਵੇਗਾ। ਮੋਰਚੇ ਦੇ ਸੰਚਾਲਨ ਨੂੰ ਲੈ ਕੇ ਕੋਈ ਵੀ ਸੰਗਠਨ ਆਪਣੀ ਮਰਜ਼ੀ ਨਹੀਂ ਕਰੇਗਾ। ਕੋਈ ਵੀ ਫੈਸਲਾ ਸਲਾਹ ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ।
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ