ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਦਰਸ਼ਕਾਂ ਦੀ ਹਾਜ਼ਰੀ ਦੇ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਅੱਜ ਪਹਿਲਾ ਵਨ ਡੇ ਮੈਚ ਖੇਡਿਆ ਜਾ ਰਿਹਾ ਹੈ। ਪਰ ਅੱਜ ਮੈਚ ਦੇ ਦੌਰਾਨ ਸੁਰੱਖਿਆ ਸਬੰਧੀ ਵੱਡੀ ਅਣ ਗਹਿਲੀ ਸਾਹਮਣੇ ਆਈ ਹੈ, ਜਦੋਂ ਦੋ ਪ੍ਰਦਰਸ਼ਨ ਕਾਰੀ ਮੈਚ ਦੇ ਦੌਰਾਨ ਮੈਦਾਨ ਵਿੱਚ ਆ ਗਏ। ਮਾਮਲਾ ਆਸਟ੍ਰੇਲੀਆ ਦੀ ਪਾਰੀ ਦੇ ਸੱਤਵੇਂ ਓਵਰ ਦਾ ਹੈ ਜਦੋਂ ਕਿ ਨਵਦੀਪ ਸੈਣੀ ਗੇਂਦ ਬਾਜ਼ੀ ਅਟੈਕ ਵਿੱਚ ਪਹਿਲੇ ਬਦਲਾਅ ਤੋਂ ਬਾਅਦ ਗੇਂਦ ਬਾਜ਼ੀ ਕਰਨ ਜਾ ਰਹੇ ਸਨ। ਇਸ ਦੌਰਾਨ ਦੋ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਮੈਦਾਨ ਉਤੇ ਆ ਗਏ, ਜਿਸ ਕਾਰਨ ਕੁੱਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ।
ਉਨ੍ਹਾਂ ਦੇ ਵਿੱਚੋਂ ਇੱਕ ਪ੍ਰਦਰਸ਼ਨ ਕਾਰੀ ਦੇ ਹੱਥਾਂ ਦੇ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ, ਜਿਸ ਵਿੱਚ ਆਸਟ੍ਰੇਲੀਆ ਵਿੱਚ ਭਾਰਤ ਦੇ ਅਡਾਨੀ ਸਮੂਹ ਦੇ ਕੋਲਾ ਪ੍ਰਾਜੈਕਟ ਦੀ ਨਿੰਦਾ ਕੀਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਬਾਹਰ ਕੱਢ ਦਿੱਤਾ ਸੀ ਪਰ ਖਿਡਾਰੀ ਸੁਰੱਖਿਆ ਵਿੱਚ ਅਣ ਗਹਿਲੀ ਹੋਣ ਉਤੇ ਬਹੁਤ ਨਾਰਾਜ਼ ਦਿਖੇ, ਖਾਸ ਤੌਰ ਉਤੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ, ਜਿਸ ਨੇ ਖੁੱਲੇ ਤੌਰ ਉਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਕੋਰੋਨਾ ਵਾਇਰਸ ਮਹਾਂ ਮਾਰੀ ਦੇ ਵਿਚਕਾਰ ਖੇਡੀ ਜਾਂ ਰਹੀ ਇਸ ਲੜੀ ਨੇ ਦਰਸ਼ਕਾਂ ਨੂੰ ਪਹਿਲੀ ਵਾਰ ਕ੍ਰਿਕਟ ਦੇ ਮੈਦਾਨ ਵਿੱਚ ਪਰਤਣ ਦਾ ਮੌਕਾ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ ਨੇ 50 ਪ੍ਰਤੀਸ਼ਤ ਦਰਸ਼ਕਾਂ ਨੂੰ ਸਟੇਡੀਅਮਾਂ ਦੇ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ। ਅਜਿਹੀ ਸਥਿਤੀ ਦੇ ਵਿੱਚ, ਅਜਿਹੀਆਂ ਖਾਮੀਆਂ ਨਾ ਸਿਰਫ ਖਿਡਾਰੀਆਂ ਦੀ ਸੁਰੱਖਿਆ ਬਲ ਕਿ ਉਨ੍ਹਾਂ ਦੀ ਸਿਹਤ ਨੂੰ ਵੀ ਖਤਰੇ ਵਿੱਚ ਪਾ ਸਕਦੀਆਂ ਹਨ।
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ
