ਖੱਟਰ ਨੇ ਲਗਾਇਆ ਦੋਸ਼- ਕਿਸਾਨਾਂ ਨੂੰ ਭੜਕਾ ਰਹੇ ਹਨ ਕੈਪਟਨ, ਕਿਹਾ- MSP ਨਾ ਮਿਲੀ ਤਾਂ ਛੱਡ ਦਿਆਂਗਾ ਸਿਆਸਤ

ਤਾਜਾ ਜਾਣਕਾਰੀ ਵਾਇਰਲ

ਪੰਜਾਬ ਦੇ ਵਿੱਚ ਕੇਂਦਰ ਦੇ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਲਗਾ ਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਜਿਸ ਨੂੰ ਲੈ ਕੇ ਕਲੁ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇ ਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਗਈ। ਇਸ ਦੇ ਲਈ ਕਿਸਾਨ ਦਿੱਲੀ ਦੇ ਵੱਲ ਕੂਚ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਆਪਣੇ ਪੰਜਾਬ ਤੇ ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਹਨ, ਅਤੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਵਾਟਰ ਕੈਨਨ ਤੇ ਹੰਝੂ ਗੈਸ ਦੇ ਗੋਲ ਸੁੱਟੇ ਗਏ ਜਿਸ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਸਰਕਾਰ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਇਸ ਕਾਰ ਵਾਈ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ਉਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹ ਘਟੀਆ ਰਾਜ ਨੀਤੀ ਕਰ ਕੇ ਕਿਸਾਨਾਂ ਨੂੰ ਭੜਕਾ ਰਹੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ “ਮੈਂ ਫਿਰ ਕਹਿ ਰਿਹਾ ਹਾਂ ਕਿ ਜੇ ਕਰ ਫਸਲਾਂ ਦੀ ਖਰੀਦ ਉਤੇ ਦਿੱਤੀ ਜਾਣ ਵਾਲੀ ਐਮ ਐਸ ਪੀ ਵਿੱਚ ਕੋਈ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਮੈਂ ਰਾਜ ਨੀਤੀ ਛੱਡ ਦਿਆਂਗਾ। ਇਸ ਲਈ ਕਿਰਪਾ ਕਰਕੇ ਨਿਰਦੋਸ਼ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।” ਉਨ੍ਹਾਂ ਕਿਹਾ ਹੈ ਕਿ ਪਿਛਲੇ 3 ਦਿਨਾਂ ਤੋਂ ਉਹ ਕੈਪਟਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ , ਪਰ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨੇ ਪਹੁੰਚ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਉਹ ਬੱਸ ਟਵੀਟ ਕਰ ਰਹੇ ਹਨ ਅਤੇ ਗੱਲ ਬਾਤ ਤੋਂ ਭੱਜ ਰਹੇ ਹੋ, ਕਿਉਂ? ਉਨ੍ਹਾਂ ਕਿਹਾ ਕਿ ਕੈਪਟਨ ਮਹਾ ਮਾਰੀ ਦੌਰਾਨ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਸ ਸਮੇਂ ਦੌਰਾਨ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਖੇਡਣ ਅਤੇ ਘਟੀਆ ਰਾਜ ਨੀਤੀ ਤੋਂ ਪਰਹੇਜ਼ ਕਰਨ।

ਦੱਸਣ ਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀ ਬਾੜੀ ਬਿੱਲ ਦੇ ਵਿਰੋਧ ਦੇ ਵਿੱਚ ਦਿੱਲੀ ਵੱਲ ਵੱਧ ਰਹੇ ਹਨ। ਜਿਸ ਦੇ ਮੱਦੇ ਨਜਰ ਸਰਹੱਦ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਬਾਰਡਰ ਉਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀ ਕਈ ਜਗ੍ਹਾ ਉਤੇ ਕਿਸਾਨਾਂ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ ਸੀ। ਅੰਬਾਲਾ-ਪਟਿਆਲਾ ਸਰਹੱਦ ਉਤੇ ਕਿਸਾਨਾਂ ਦਾ ਪ੍ਰਦਰਸ਼ਨ ਹੰਗਾਮੇ ਵਿੱਚ ਤਬਦੀਲ ਹੋ ਗਿਆ। ਇੱਥੇ ਕਿਸਾਨਾਂ ਨੇ ਬੈਰੀ ਕੇਡਿੰਗ ਨੂੰ ਉਖਾੜ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਉਤੇ ਪਾਣੀ ਦੀ ਵਰਖਾ ਕੀਤੀ ਗਈ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਉਤੇ ਅੰਬਾਲਾ-ਪਟਿਆਲਾ ਸਰਹੱਦ ਉਤੇ ਬੈਰੀਕੇਡ ਤੋੜਨ ਉਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਗਿਆ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *