ਇਥੇ ਹੋ ਗਿਆ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੇ ਕਰਫਿਊ ਦਾ ਐਲਾਨ – ਜਿਆਦਾ ਕੋਰੋਨਾ ਕੇਸਾਂ ਕਰਕੇ

ਤਾਜਾ ਜਾਣਕਾਰੀ ਵਾਇਰਲ

ਜਦੋਂ ਦੀ ਕਰੋਨਾ ਦੀ ਉਤ ਪਤੀ ਦੁਨੀਆ ਦੇ ਵਿੱਚ ਹੋਈ ਹੈ , ਉਸ ਸਮੇਂ ਤੋਂ ਹੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਦੇ ਕਰ ਕੇ ਸਭ ਦੇਸ਼ ਆਰਥਿਕ ਮੰਦੀ ਦੇ ਦੌਰ ਦੇ ਵਿਚੋਂ ਲੰਘ ਰਹੇ ਹਨ। ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ,ਇਸ ਦੇ ਲਈ ਸਭ ਦੇਸ਼ਾਂ ਦੇ ਵੱਲੋਂ ਤਾਲਾ ਬੰਦੀ ਵੀ ਕੀਤੀ ਗਈ ਸੀ। ਹੁਣ ਸਾਰੇ ਸੰਸਾਰ ਅੰਦਰ ਫਿਰ ਤੋਂ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।

ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਕੋਰੋਨਾ ਕੇਸਾਂ ਦੇ ਵਿਚ ਮੁੜ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਫਿਰ ਲਾਕਬੁਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਇਕ ਹੋਰ ਜਗ੍ਹਾ ਉਤੇ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਸਭ ਦੇਸ਼ਾਂ ਦੇ ਵਿੱਚ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਅਮਰੀਕਾ ਦੇ ਕੈਲੇ ਫੋਰਨੀਆਂ ਵਿੱਚ ਵੀ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ।

ਸੂਬੇ ਦੇ ਗਵਰਨਰ ਗੇਵਿਨ ਨਿਊਸਮ ਦੇ ਦਫ਼ਤਰ ਨੇ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਵੀਰ ਵਾਰ ਨੂੰ ਐਲਾਨ ਕੀਤਾ ਕਿ ਸ਼ਨੀ ਵਾਰ ਤੋਂ ਕਰਫਿਊ ਜਾਰੀ ਕਰ ਦਿੱਤਾ ਜਾਵੇਗਾ। ਸਾਰੇ ਕੈਲੇਫੋਰਨੀਆ ਵਾਸੀ ਰਾਤ ਦੇ ਕਰਫਿਊ ਦਾ ਸਾਹਮਣਾ ਕਰਨਗੇ। ਜਿਸ ਨਾਲ 94 %ਲੋਕ ਪ੍ਰਭਾਵਤ ਹੋਣਗੇ। ਇਸ ਨੂੰ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਗੂ ਕੀਤਾ ਜਾਵੇਗਾ। ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਇਹ ਪਾਬੰਦੀ 21 ਨਵੰਬਰ ਤੋਂ 21 ਦਸੰਬਰ ਤੱਕ ਜਾਰੀ ਰਹੇਗੀ ।

ਸਰਕਾਰ ਦੇ ਵੱਲੋਂ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਹੈ। ਬੇ ਲੋੜੀਆਂ ਗਤੀ ਵਿਧੀਆਂ ਨੂੰ ਕਰਫਿਊ ਰਾਹੀਂ ਰੋਕ ਦਿੱਤਾ ਗਿਆ ਹੈ । ਕੈਲੀਫੋਰਨੀਆ ਵਿੱਚ ਕਰੋਨਾ ਦੇ ਮਾਮਲਿਆਂ ਦੀਆਂ ਦਰਾਂ ਮਾਰਚ ਵਿੱਚ ਮਾਹ ਮਾਰੀ ਦੀ ਸ਼ੁਰੂਆਤ ਤੋਂ ਬਾਦ ਤੇਜ਼ੀ ਨਾਲ ਵਧ ਰਹੀਆਂ ਹਨ। ਜ਼ਰੂਰੀ ਕੰਮ ਲਈ ਹੀ ਲੋਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਡਾਕਟਰ ਮਾਰਕ ਘਾਲੀ ਮੁਤਾਬਕ ਲੋਕਾਂ ਨੂੰ ਜ਼ਰੂਰੀ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਪਰ ਗ਼ੈਰ-ਜ਼ਰੂਰੀ ਕਾਰੋ ਬਾਰ ਅਤੇ ਗਤੀ ਵਿਧੀਆਂ ਤੇ ਪਾਬੰਦੀ ਰਹੇਗੀ। ਇਸ ਨਾਲ ਹੀ ਰੈਸਟੋਰੈਂਟਾਂ ਨੂੰ ਵੀ ਬਾਹਰੀ ਖਾਣਾ 10 ਵਜੇ ਬੰਦ ਕਰਨਾ ਪਵੇਗਾ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *