ਸਰਦੀਆਂ ਦਾ ਮੌਸਮ ਆ ਗਿਆ ਹੈ , ਜੋ ਕਿ ਬਹੁਤ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ , ਸਰਦੀ ਜਿਥੇ ਲੋਕਾਂ ਨੂੰ ਪਸੰਦ ਹੁੰਦੀ ਹੈ ਉਥੇ ਹੀ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਲੋਕਾਂ ਨੂੰ ਭੁਗਤਣੇ ਪੈਂਦੇ ਹਨ , ਜਿਸ ਦੇ ਵਿਚ ਸਿਹਤ ਦਾ ਖਰਾਬ ਹੋਣ ਦਾ ਡਰ ਤਾਂ ਹੁੰਦਾ ਹੀ ਹੈ , ਉਥੇ ਹੀ ਤੁਹਾਡੀ ਤਵਚਾ ਵੀ ਇਸ ਦੇ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਓਂ ਕਿ ਇਸ ਮੌਸਮ ਦੇ ਵਿੱਚ ਖੁਸ਼ਕ ਵਤਾ ਵਰਨ ਤੁਹਾਡੀ SKIN ਉਤੇ ਕਾਫੀ ਅਸਰ ਪਾਉਂਦਾ ਹੈ ,ਇਸ ਲਈ ਚਮੜੀ ਦੇ ਬਹੁਤ ਸਾਰੇ ਪ੍ਰਭਾਵ ਹੋ ਜਾਂਦੇ ਹਨ , ਅਸੀਂ ਤੁਹਾਨੂੰ ਦੱਸਦੇ ਹਾਂ , ਚਮੜੀ ਨੂੰ ਸਿਹਤ ਮੰਦ ਰੱਖਣ ਦੇ ਨੁਸਖੇ , ਖਾਸ ਕਰ ਕੇ ਤੁਹਾਡੇ ਲਿਪਸ ਨੂੰ ਸੌਫਟ ਰੱਖਣ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ , ਕੁਝ ਘਰੇਲੂ ਨੁਸਖਿਆਂ ਤੋਂ ਜਾਣੂ ਕਰਵਾਉਂਦੇ ਹਾਂ |
Coconut oil: ਨਾਰੀਅਲ ਦੇ ਤੇਲ ਦੇ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਤੁਹਾਡੇ ਸੁੱਕੇ-ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ।ਇਸ ਨੂੰ ਸਮਾਂ ਕੱਢ ਕੇ ਦਿਹਾੜੀ ਵਿੱਚ 2-3 ਵਾਰ ਬੁੱਲ੍ਹਾਂ ਉਤੇ ਲਗਾਓ ਅਤੇ ਕੁਦਰਤੀ ਤਰੀਕਿਆਂ ਦੇ ਨਾਲ ਮੋਇਸਚਰਾਈਜ਼ਰ ਦਿੰਦੇ ਹੋਏ ਬੁੱਲ੍ਹ ਨੂੰ ਮੁਲਾਇਮ ਬਣਾਓ ।
almond oil :ਬਦਾਮ ਤੇਲ, ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਤੁਹਾਡੇ ਬੁੱਲ੍ਹਾਂ ਨੂੰ ਤਾਜ਼ਗੀ ਦਿੰਦਾ ਹੈ। ਇਸ ਦੇ ਨਾਲ ਫਟੇ ਹੋਏ ਪੋਰ ਅਤੇ ਸ੍ਕਿਨ ਸੋਫਟ ਹੁੰਦੀ ਹੈ ਅਤੇ ਫਟਦੀ ਨਹੀਂ ਹੈ ਬਦਾਮ ਦਾ ਤੇਲ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਨਮੀ ਨੂੰ ਬਣਾਈ ਰੱਖਣ ਦੇ ਵਿਚ ਮਦਦ ਕਰਦੇ ਹਨ ਅਤੇ ਭਰੇ ਹੋਏ ਬੁੱਲ੍ਹਾਂ ਨੂੰ ਚੰਗਾ ਕਰਦੇ ਹਨ। ਇਸ ਲਈ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਦੇ ਨਾਲ ਮੋਇਸਚਰਾਈਜ਼ ਕਰਨ ਲਈ ਬਾਦਾਮ ਦਾ ਤੇਲ ਜ਼ਰੂਰ ਲਗਾਓ।
Rose water: ਗੁਲਾਬ ਦੇ ਪਾਣੀ ਦੇ ਵਿਚ ਵੀ ਕਈ ਤਰ੍ਹਾਂ ਦੇ ਇਲਾਜ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਕਿ ਤੁਹਾਡੇ ਬੁੱਲ੍ਹਾਂ ਨੂੰ ਸੌਫਟ ਕਰਨ ਅਤੇ ਨਮੀ ਦੇਣ ਦੇ ਲਈ ਵਧੀਆ ਕੰਮ ਕਰ ਸਕਦੀਆਂ ਹਨ । ਇਸ ਲਈ ਇਕ ਚਮਚ ਸ਼ਹਿਦ ਵਿਚ ਗੁਲਾਬ ਜਲ ਦੀ ਇਕ ਬੂੰਦ ਮਿਲਾਓ ਅਤੇ ਆਪਣੇ ਬੁੱਲ੍ਹਾਂ ਉਤੇ ਲਗਾਓ । ਦਿਨ ਦੇ ਵਿੱਚ ਦੋ ਤੋਂ ਤਿੰਨ ਵਾਰ ਅਜਿਹਾ ਕਰੋ। 15 ਮਿੰਟ ਤਕ ਇਸ ਨੂੰ ਇੰਝ ਹੀ ਉਨ੍ਹਾਂ ਉਤੇ ਰੱਖ ਦਿਓ ਫਿਰ ਪਾਣੀ ਦੇ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਦੇ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
Lemon honey : ਨਿੰਬੂ ਅਤੇ ਸ਼ਹਿਦ ਦੇ ਵਿਚ ਬਲੀਚਿੰਗ ਏਜੰਟ ਦੇ ਗੁਣ ਹੁੰਦੇ ਹਨ, ਜੋ ਕਿ ਬੁੱਲ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ 1 ਚੱਮਚ ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਬੁੱਲ੍ਹਾਂ ਦੀ ਮਸਾਜ਼ ਕਰੋ। ਇਸ ਨੂੰ ਕੁਝ ਦੇਰ ਲਗਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਓ।
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ
